ਲੋਕ ਸਭਾ ਹਲਕਾ ਸੰਗਰੂਰ ਤੋਂ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਗੁਰਮੀਤ ਹੇਅਰ ਭਾਰੀ ਵੋਟਾਂ ਦੇ ਨਾਲ ਜੇਤੂ ਹੋਏ ਹਨ।ਆਪਣੇ ਵਿਰੋਧੀਆਂ ਨੂੰ ਕਰਾਰੀ ਮਾਤ ਦਿੰਦੇ ਹੋਏ ਤੇ ਉਹਨਾਂ ਦੇ ਮਨਸੂਬੇ ਨਾਕਾਮ ਕਰਦੇ ਹੋਏ ਮੀਤ ਹੇਅਰ ਇਕ ਲੱਖ 72 ਹਜਾਰ 560 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਹੋਏ ਹਨ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਰਨਾਲਾ ਪੁੱਜੇ ਸਨ ਤਾਂ ਉਹਨਾਂ ਨੇ ਵੀ ਮੀਤ ਹੇਅਰ ਤੇ ਆਪਣਾ ਭਰੋਸਾ ਜਤਾਇਆ ਸੀ । ਗੁਰਮੀਤ ਸਿੰਘ ਮੀਤ ਹੇਅਰ ਇਸ ਤੋਂ ਪਹਿਲਾਂ ਦੋ ਵਾਰ ਐਮਐਲਏ ਰਹਿ ਚੁੱਕੇ ਹਨ ਅਤੇ ਮੌਜੂਦਾ ਕੈਬਨਟ ਮੰਤਰੀ ਹਨ ਕੈਬਨਟ ਮੰਤਰੀ ਦੇ ਨਾਲ ਨਾਲ ਉਨਾਂ ਵੱਲੋਂ ਲੋਕ ਸਭਾ ਚੋਣਾਂ ਜਿੱਤ ਕੇ ਇਤਿਹਾਸ ਦਰਜ ਕਰ ਦਿੱਤਾ ਹੈ