ਬਰਨਾਲਾ, ਤਿਓਹਾਰਾਂ ਦਾ ਸੀਜ਼ਨ ਸ਼ੁਰੂ ਹੈ | ਜਿਸਦੇ ਨਾਲ ਹੀ ਮਿਲਾਵਟੀ ਮਿਠਾਈਆਂ ਨਕਲੀ ਦੁੱਧ ਦੀ ਮੰਗ ਵੀ ਵੱਧਣੀ ਸ਼ੁਰੂ ਹੋ ਜਾਂਦੀ ਹੈ | ਜਨਤਾ ਵੱਲੋਂ ਜੋ ਮਿਠਾਈਆਂ ਖਰੀਦੀਆਂ ਜਾਦੀਆਂ ਹਨ ਉਹ ਜਿਆਦਾਤਰ ਮਿਠਾਈਆਂ ਅੱਜ ਕਲ੍ਹ ਚੰੜੀਗੜ ਤੋਂ ਆਉਦੀਆਂ ਹਨ ਅਤੇ ਇਸ ਨੂੰ ਵੱਡੇ ਪੱਧਰ ਤੇ ਕਈ ਵਪਾਰੀਆਂ ਵੱਲੋਂ ਸਪਲਾਈ ਕੀਤਾ ਜਾਂਦਾ ਹੈ | ਇਹਨਾਂ ਵਪਾਰੀਆਂ ਵੱਲੋਂ ਬਰਫੀ 140 ਰੁਪਏ ਕਿਲੋ ਹੋਲਸੇਲ ਵਿੱਚ ਸਪਲਾਈ ਕੀਤੀ ਜਾਂਦੀ ਹੈ | 140 ਰੁਪਏ ਵਾਲੀ ਬਰਫੀ ਦੀ ਪਛਾਨ ਹੀ ਨਹੀ ਕਰ ਸਕਦੇ ਕਿ ਇਹ ਤਾਜੇ ਦੁੱਧ ਦੀ ਬਣੀ ਹੋਈ ਹੈ ਜਾਂ ਫਿਰ ਆਲੂ ਅਤੇ ਸੁੱਕੇ ਦੁੱਧ ਦੀ | ਤੰੂਸੀ ਅੰਦਾਜਾ ਨਹੀਂ ਲਗਾ ਸਕਦੇ ਕਿ ਇਸੇ ਤਰ੍ਹਾਂ ਪਤੀਸਾ ਅਤੇ ਹੋਰ ਕਈ ਮਿਠਾਈਆਂ ਜੋ ਚੰੜੀਗੜ੍ਹ ਤੋਂ ਆ ਰਹੀਆਂ ਹਨ ਉਸਦੇ ਰੇਟ 100 ਰੁਪਏ ਤੋਂ ਲੈ ਕੇ 110 ਰੁਪਏ ਕਿਲੋ ਤੱਕ ਹੋਲਸੇਲ ਸਪਲਾਈ ਕੀਤੀ ਜਾਂਦੀ ਹੈ | ਹੁਣ ਤੂੰਸੀ ਖੁਦ ਅੰਦਾਜਾ ਲਗਾਉ ਕਿ ਤੂੰਸੀ ਕਿ ਖਾ ਰਹੇ ਹੋ ਅਤੇ ਅਜਿਹੀ ਬਣੀ ਮਿਠਾਈ ਵਿੱਚ ਚੀਨੀ ਦੀ ਜਗ੍ਹਾ ਸਕਰੀਨ ਪਾਈ ਜਾਂਦੀ ਹੈ ਜੋਕਿ ਸ਼ੁਗਰ ਦਾ ਕਾਰਨ ਬਣਦੀ ਹੈ | ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਤਿਉਹਾਰਾਂ ਦੇ ਸਮੇਂ ਤੇ ਬਾਹਰਲੇ ਜਿਲੇ੍ਹ ਦੀਆਂ ਟੀਮਾਂ ਬਣਾ ਕੇ ਦੁੱਧ ਅਤੇ ਮਿਠਾਈਆਂ ਅਤੇ ਹੋਰ ਖਾਣ ਪੀਣ ਦੇ ਸਮਾਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜਨਤਾ ਦੀ ਸੇਹਤ ਦੇ ਨਾਲ ਹੋ ਰਿਹਾ ਖਿਲਵਾੜ ਬੰਦ ਹੋ ਸਕੇ | ਲੋਕਲ ਪੱਧਰ ਤੇ ਸੇਹਤ ਵਿਭਾਗ ਮਿਲਾਵਟੀ ਸਮਾਨ ਦੀ ਜਾਂਚ ਸਹੀ ਢੰਗ ਨਾਲ ਕਰ ਨਹੀਂ ਪਾਉਂਦਾ ਅਤੇ ਇਸ ਮਹਿਕਮੇ ਦੇ ਕੁੱਝ ਭਸ਼ਟ ਅਧਿਕਾਰੀਆਂ ਦੀ ਮਿਲੀਭਗਤ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ | ਇਸ ਕਰਕੇ ਦੁਸਰੇ ਜਿਲ੍ਹੇ ਤੋਂ ਟੀਮਾਂ ਬਣਾ ਕੇ ਛਾਪਾਮਾਰੀ ਕੀਤੀ ਜਾਵੇ |
ਇੱਕ ਭਰੇਸੇਯੋਗ ਸੂਤਰ ਨੇ ਦੱਸਿਆ ਕਿ ਤਿਓਹਾਰਾਂ ਦੇ ਮੌਕੇ ਤੇ ਵਿੱਕਦੇ ਨਕਲੀ ਦੁੱਧ ਵਿੱਚ ਨਾ ਤਾਂ ਚਿਕਨਾਈ ਹੁੰਦੀ ਹੈ ‘ਤੇ ਨਾ ਹੀ ਫੈਟ | ਸਿੰਥੈਟਿਕ ਦੁੱਧ ਤਿਆਰ ਕਰਨ ਲਈ ਪਹਿਲਾਂ ਅਸਲੀ ਦੁੱਧ ਵਿੱਚੋਂ ਕਰੀਮ ਕੱਢ ਲਈ ਜਾਂਦੀ ਹੈ, ਬਾਦ ਵਿੱਚ ਬਕਾਏ ਬਚੇ ਸਪਰੇਟੇ ਦੁੱਧ ਵਿੱਚ ਹੋਰ ਪਾਣੀ ਮਿਲਾ ਕੇ ਉਸ ਵਿੱਚ ਬਾਹਰਲੇ ਦੇਸ਼ਾਂ ਤੋਂ ਇੰਪੋਰਟ ਕੀਤੀ ਜਾਂਦੀ ਇੰਡਸਟਰੀਅਲ ਫੈਟ ਮਿਲਾ ਦਿੱਤੀ ਜਾਂਦੀ ਹੈ | ਇਸ ਫੈਟ ਨੂੰ ਮਿਲਾਊਣ ਨਾਲ ਦੁੱਧ ਵਿੱਚ ਚਿਕਨਾਹਟ ਆ ਜਾਂਦੀ ਹੈ, ਉਪਰੰਤ ਪ੍ਰਤੀ ਸੌ ਕਿਲੋ ਦੁੱਧ ਵਿੱਚ ਇੱਕ ਕਿਲੋ ਸੁੱਕੇ ਦੁੱਧ ਦਾ ਪਾਊਡਰ ਮਿਲਾ ਦਿੱਤਾ ਜਾਂਦਾ ਹੈ, ‘ਤੇ ਇਸ ਸਾਰੇ ਮਾਲ ਵਿੱਚ ਕੈਮੀਕਲ ਰੀ-ਐਕਸ਼ਨ ਲਿਆਊਣ ਲਈ ਯੂਰੀਆ ਖਾਦ ਦਾ ਇਸਤੇਮਾਲ ਕੀਤਾ ਜਾਂਦਾ ਹੈ | ਜਿਸ ਨਾਲ ਦੁੱਧ ਤਿਆਰ ਤਾਂ ਹੋ ਜਾਂਦਾ ਹੈ ਪਰ ਉਸਦਾ ਰੰਗ ਗੰਧਲਾ ਜਿਹਾ ਹੁੰਦਾ ਹੈ | ਜਿਸ ਵਿੱਚ ਸਫੇਦੀ ਲਿਆਊਣ ਲਈ ਕਈ ਡੇਰੀਆਂ ਵਾਲੇ ਡਿਟਰਜੈਂਟ ਪਾਊਡਰ (ਕਪੜੇ ਧੋਣ ਵਾਲਾ ਪਾਊਡਰ) ਮਿਕਸੀ ਨਾਲ ਗਰਾਈਡ ਕਰਕੇ ਇਸ ਵਿੱਚ ਖਪਾ ਦਿੰਦੇ ਹਨ ਜਿਸ ਨਾਲ ਦੁੱਧ ਦਾ ਰੰਗ ਸਫੇਦ ਹੋ ਜਾਂਦਾ ਹੈ | ਦੁੱਧ ਨੂੰ ਫਟਣ ਤੋਂ ਬਚਾਊਣ ਲਈ ‘ਫੋਰਮੋਲੀਨ ਡਰਾੱਪਸ’ ਮਿਲਾਏ ਜਾਂਦੇ ਹਨ |
ਇਸ ਕਰਕੇ ਸਰਕਾਰ ਤੋਂ ਮੰਗ ਹੈ ਕਿ ਮਿਲਾਵਟ ਦੇ ਇਸ ਗੋਰਖ ਧੰਦੇ ਚਾਹੇ ਉਹ ਮਿਲਾਵਟੀ ਮਿਠਾਈ ਹੋਵੇ ਜਾ ਫਿਰ ਨਕਲੀ ਦੱੁੱਧ ਹੋਵੇ ਜਾ ਫਿਰ ਕੋਈ ਹੋਰ ਮਿਲਾਵਟ ਹੋਵੇ ਉਸ ਨੂੰ ਸਖਤੀ ਦੇ ਨਾਲ ਰੋਕਿਆ ਜਾਵੇ |
ਮਿਠਾਈਆਂ ਵਿੱਚ ਹੋ ਰਹੀ ਹੈ ਦੁੱਧ ਦੀ ਥਾਂ ਆਲੂ ਦੇ ਪਾਉਡਰ ਅਤੇ ਖੰਡ ਦੀ ਥਾਂ ਸਕਰੀਨ ਦੀ ਵਰਤੋਂ
