ਬਰਨਾਲਾ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ। ਈ ਰਿਕਸ਼ਾ ਮੋਟਰਸਾਈਕਲ ਸਕੂਟੀਆਂ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਤੇਜ਼ੀ ਨਾਲ ਭੱਜਦੇ ਜਾਂਦੇ ਹਨ ਤੇ ਆਏ ਦਿਨ ਕਿਸੇ ਨਾ ਕਿਸੇ ਦੁਰਘਟਨਾ ਦਾ ਕਾਰਨ ਬਣਦੇ ਹਨ। ਅੱਜ ਕੱਲ ਸ਼ਹਿਰ ਵਿੱਚ ਕੁਝ ਈ ਰਿਕਸ਼ਾ ਵਾਲਿਆਂ ਨੇ ਅਤੰਕ ਮਚਾਇਆ ਹੋਇਆ ਹੈ। ਈਵਹੀਕਲ ਲਈ ਨਾ ਤਾਂ ਕਿਸੇ ਲਾਈਸੈਂਸ ਦੀ ਜਰੂਰਤ ਹੈ ਨਾ ਹੀ ਕਿਸੇ ਰਜਿਸਟਰੇਸ਼ਨ ਦੀ ਜਰੂਰਤ ਹੈ ਜਿਸ ਕਰਕੇ ਇਹਨਾਂ ਉੱਪਰ ਕੋਈ ਨੰਬਰ ਪਲੇਟ ਵੀ ਨਹੀਂ ਹੁੰਦੀ। ਜੇਕਰ ਅਜਿਹਾ ਕੋਈ ਵਾਹਨ ਕੋਈ ਐਕਸੀਡੈਂਟ ਕਰ ਦਿੰਦਾ ਹੈ ਤੇ ਐਕਸੀਡੈਂਟ ਦਾ ਸ਼ਿਕਾਰ ਹੋਇਆ ਵਿਅਕਤੀ ਸ਼ਿਕਾਇਤ ਕਰੇ ਤਾਂ ਕਿਸ ਤਰ੍ਹਾਂ ਕਰੇ। ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਈ ਰਿਕਸ਼ਾ ਵਾਲੇ ਬਿਨਾਂ ਸੱਜਾ ਖੱਬਾ ਦੇਖੇ ਜਿੱਥੇ ਮਰਜ਼ੀ ਹੋਵੇ ਤੇਜੀ ਦੇ ਨਾਲ ਰਿਕਸ਼ਾ ਚਲਾਉਂਦੇ ਹੋਏ ਜਾਂਦੇ ਹਨ ਤੇ ਅਕਸਰ ਕਿਸੇ ਨਾ ਕਿਸੇ ਘਟਨਾ ਦਾ ਕਾਰਨ ਬਣਦੇ ਹਨ ਜੇਕਰ ਕੋਈ ਇਹਨਾਂ ਨੂੰ ਕੁਝ ਕਹਿੰਦਾ ਹੈ ਉਲਟਾ ਸਾਹਮਣੇ ਵਾਲੇ ਦੇ ਹੀ ਗੱਲ ਪੈ ਜਾਂਦੇ ਹਨ ਤੇ ਆਪਣੀ ਰਿਕਸ਼ਾ ਲੈ ਕੇ ਦੌੜ ਜਾਂਦੇ ਹਨ ਸਰਕਾਰ ਵੱਲੋਂ ਈ ਵਾਹਨਾਂ ਲਈ ਕਿਸੇ ਤਰ੍ਹਾਂ ਦੇ ਲਾਈਸੈਂਸ ਜਾਂ ਰਜਿਸਟਰੇਸ਼ਨ ਨੂੰ ਲਾਜਮੀ ਨਹੀਂ ਕੀਤਾ ਗਿਆ ਹੈ ਪਰ ਕੀ ਗੱਲ ਇਹ ਵਾਹਨ ਕਿਸੇ ਦੁਰਘਟਨਾ ਦਾ ਕਾਰਨ ਨਹੀਂ ਬਣ ਸਕਦੇ ਜੋ ਇਹਨਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ। ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਹਨਾਂ ਵਾਹਨਾਂ ਦੀ ਰਜਿਸਟਰੇਸ਼ਨ ਜਰੂਰੀ ਕੀਤੀ ਜਾਵੇ ਤੇ ਇਹਨਾਂ ਨੂੰ ਚਲਾਉਣ ਲਈ ਲਾਇਸੈਂਸ ਵੀ ਲਾਜ਼ਮੀ ਕੀਤਾ ਜਾਵੇ ਤਾਂ ਜੋ ਜੇ ਇਹ ਵਾਹਨ ਕਿਸੇ ਦੁਰਘਟਨਾ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਇਹਨਾਂ ਤੇ ਉਚਿਤ ਕਾਰਵਾਈ ਕੀਤੀ ਜਾ ਸਕੇ। ਨਾਲ ਹੀ ਸ਼ਹਿਰ ਦੇ ਵਿੱਚ ਅੱਜ ਕੱਲ ਟਰੈਫਿਕ ਦੀ ਸਮੱਸਿਆ ਦਾ ਵੀ ਬਹੁਤ ਬੁਰਾ ਹਾਲ ਹੈ। ਮੋਟਰਸਾਈਕਲ ਅਤੇ ਸਕੂਟੀਆਂ ਵਾਲੇ ਵੀ ਜਿੱਧਰ ਜੀ ਕਰੇ ਤੇਜ਼ੀ ਨਾਲ ਵਾਹਨ ਦੌੜਾਈ ਫਿਰਦੇ ਹਨ ਇੱਕ ਮੋਟਰਸਾਈਕਲ ਤੇ ਤਿੰਨ ਸਵਾਰੀਆਂ ਤਾਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ ਤੇ ਕਈ ਵਾਰ ਤਾਂ ਚਾਰ ਚਾਰ ਜਣੇ ਵੀ ਬੈਠੇ ਹੁੰਦੇ ਹਨ ਪਰ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ। ਪ੍ਰਸ਼ਾਸਨ ਨੂੰ ਇਸ ਤੇ ਧਿਆਨ ਦੇ ਕੇ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਹੋਣੀ ਦੁਰਘਟਨਾ ਦਾ ਬਚਾਅ ਕੀਤਾ ਜਾ ਸਕੇ।
Traffic situation is getting horrible in Barnala ਬਰਨਾਲਾ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਹੋਈ ਵਿਕਰਾਲ
