ਕੇਰਲਾ, 3 ਅਪ੍ਰੈਲ-ਰਾਹੁਲ ਗਾਂਧੀ ਨੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਆਪਣੇ ਹਲਕੇ ਵਾਇਨਾਡ ਵਿਚ ਰੋਡ ਕੱਢਿਆ। ਉਨ੍ਹਾਂ ਦੀ ਭੈਣ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਦੇ ਨਾਲ ਹਨ। ਸੀ.ਪੀ.ਆਈ. ਨੇ ਇਸ ਸੀਟ ਤੋਂ ਐਨੀ ਰਾਜਾ ਨੂੰ ਮੈਦਾਨ ਵਿਚ ਉਤਾਰਿਆ ਹੈ ਅਤੇ ਭਾਜਪਾ ਨੇ ਇਥੋਂ ਆਪਣੀ ਸੂਬਾ ਇਕਾਈ ਦੇ ਮੁਖੀ ਕੇ ਸੁਰੇਂਦਰਨ ਨੂੰ ਮੈਦਾਨ ਵਿਚ ਉਤਾਰਿਆ ਹੈ।
